ਆਜ਼ਾਦ ਕੀਤੇ ਗਏ ਤਾਂ ਜੋ ਸੇਵਕ ਬਣੀਏ
> “ਹੇ ਭਰਾਵੋ, ਤੁਹਾਨੂੰ ਆਜ਼ਾਦੀ ਲਈ ਸੱਦਾ ਦਿੱਤਾ ਗਿਆ ਹੈ; ਪਰ ਇਸ ਤਰ੍ਹਾਂ ਨਾ ਹੋਵੇ ਕਿ ਤੁਹਾਡੀ ਆਜ਼ਾਦੀ ਤੁਹਾਡੇ ਸ਼ਰੀਰ ਦੇ ਲਈ ਮੌਕਾ ਬਣ ਜਾਏ, ਸਗੋਂ ਪ੍ਰੇਮ ਰਾਹੀਂ ਇੱਕ ਦੂਜੇ ਦੀ ਸੇਵਾ ਕਰੋ ਅਤੇ ਇੱਕ ਦੂਜੇ ਦੀ ਭਲਾਈ ਚਾਹੋ।”
— ਗਲਾਤੀਆਂ 5:13 (AMP)
ਬਹੁਤ ਸਾਰੇ ਵਿਸ਼ਵਾਸੀ ਇਹ ਸਮਝਦੇ ਹਨ ਕਿ ਨਵਾਂ ਜਨਮ ਲੈਣ ਤੋਂ ਬਾਅਦ ਉਹ ਆਪਣੀ ਹਰ ਚੰਗੀ ਇੱਛਾ ਦੇ ਅਨੁਸਾਰ ਚੱਲ ਸਕਦੇ ਹਨ। ਪਰ ਪ੍ਰੇਰੀ ਪੌਲੁਸ ਇਸ ਤੋਂ ਵੀ ਡੂੰਘੀ ਗੱਲ ਸਿਖਾਉਂਦੇ ਹਨ।ਟਕਰਾਅ ਸਿਰਫ਼ ਚੰਗਿਆਈ ਅਤੇ ਬੁਰਿਆਈ ਦੇ ਵਿਚਕਾਰ ਹੀ ਨਹੀਂ ਹੁੰਦਾ, ਸਗੋਂ ਕਈ ਵਾਰ ਸਾਡੀਆਂ ਆਪਣੀਆਂ ਚੰਗੀਆਂ ਇੱਛਾਵਾਂ ਅਤੇ ਪਵਿੱਤਰ ਆਤਮਾ ਦੀ ਅਗਵਾਈ ਦੇ ਵਿਚਕਾਰ ਵੀ ਹੁੰਦਾ ਹੈ।
ਅਜਿਹੀਆਂ ਬੁਹਤ ਸਾਰੀਆਂ ਗਲਾਂ ਹਨ ਜਿਸ ਨੂੰ ਅਸੀਂ ਸੱਚੇ ਮਨ ਨਾਲ ਕਰਨਾ ਚਾਹੁੰਦੇ ਹਾਂ।
ਕਿਸੇ ਦੀ ਮਦਦ ਕਰਨੀ।
ਕੋਈ ਸੇਵਕਾਈ ਸ਼ੁਰੂ ਕਰਨੀ।
ਆਪਣੀ ਰਾਏ ਪ੍ਰਗਟ ਕਰਨੀ।
ਕਿਸੇ ਥਾਂ ਜਾਣਾ।
ਕਿਸੇ ਮੌਕੇ ਨੂੰ ਸਵੀਕਾਰ ਕਰਨਾ।
ਅਜਿਹਾ ਫ਼ੈਸਲਾ ਕਰਨਾ ਜੋ ਬਹੁਤ ਸਿਆਣਪ ਵਾਲਾ ਲੱਗੇ।
ਇਹ ਸਾਰੇ ਕੰਮ ਚੰਗੇ ਹੋ ਸਕਦੇ ਹਨ। ਫਿਰ ਵੀ ਪਵਿੱਤਰ ਆਤਮਾ ਕਹਿ ਸਕਦਾ ਹੈ, “ਹੁਣ ਨਹੀਂ।” ਜਾਂ “ਇਸ ਤਰੀਕੇ ਨਾਲ ਨਹੀਂ।” ਜਾਂ ਕਈ ਵਾਰ “ਨਹੀਂ।”
ਆਤਮਿਕ ਪੱਕਾਪਣ ਇਸ ਗੱਲ ਨਾਲ ਨਹੀਂ ਮਾਪਿਆ ਜਾਂਦਾ ਕਿ ਅਸੀਂ ਕਿੰਨੇ ਚੰਗੇ ਕੰਮ ਕੀਤੇ ਹਨ, ਸਗੋਂ ਇਸ ਨਾਲ ਕਿ ਅਸੀਂ ਪਵਿੱਤਰ ਆਤਮਾ ਦੀ ਅਗਵਾਈ ਦੀ ਕਿੰਨੀ ਵਫ਼ਾਦਾਰੀ ਨਾਲ ਪਾਲਣਾ ਕੀਤੀ ਹੈ।
ਸਰੀਰਕ ਸੁਭਾਅ ਭਲਾਈ ਕਰਨ ਵਿੱਚ ਸਵਤੰਤਰ ਰਹਿਣਾ ਚਾਹੁੰਦਾ ਹੈ। ਉਹ ਕਹਿੰਦਾ ਹੈ, “ਮੈਨੂੰ ਪਤਾ ਹੈ ਕਿ ਸਭ ਤੋਂ ਵਧੀਆ ਕੀ ਹੈ।” ਪਰ ਪਵਿੱਤਰ ਆਤਮਾ ਸਾਨੂੰ ਪਰਮੇਸ਼ੁਰ ਉੱਤੇ ਨਿਰਭਰ ਰਹਿਣਾ ਸਿਖਾਉਂਦਾ ਹੈ। ਉਹ ਕਹਿੰਦਾ ਹੈ, “ਮੇਰੀ ਅਗਵਾਈ ਦੀ ਉਡੀਕ ਕਰ।”
ਪਵਿੱਤਰ ਆਤਮਾ ਦੀ ਅਗਵਾਈ ਵਿੱਚ ਚੱਲਣ ਵਾਲਾ ਵਿਸ਼ਵਾਸੀ ਇਹ ਸਮਝ ਲੈਂਦਾ ਹੈ ਕਿ ਹਰ ਚੰਗਾ ਵਿਚਾਰ ਪਰਮੇਸ਼ੁਰ ਦੀ ਉਸ ਸਮੇਂ ਦੀ ਇੱਛਾ ਨਹੀਂ ਹੁੰਦਾ।
ਬਾਈਬਲ ਵਿੱਚ ਇਸ ਦੀਆਂ ਕਈ ਮਿਸਾਲਾਂ ਹਨ:
ਮੂਸਾ ਆਪਣੇ ਸਮੇਂ ਅਨੁਸਾਰ ਇਸਰਾਏਲ ਨੂੰ ਛੁਡਾਉਣਾ ਚਾਹੁੰਦਾ ਸੀ, ਪਰ ਪਰਮੇਸ਼ੁਰ ਨੇ ਉਸ ਨੂੰ ਚਾਲੀ ਸਾਲ ਉਡੀਕ ਕਰਵਾਈ।
ਦਾਊਦ ਪਰਮੇਸ਼ੁਰ ਲਈ ਮੰਦਰ ਬਣਾਉਣਾ ਚਾਹੁੰਦਾ ਸੀ, ਪਰ ਪਰਮੇਸ਼ੁਰ ਨੇ ਉਸ ਨੂੰ ਇਹ ਕਰਨ ਦੀ ਆਗਿਆ ਨਾ ਦਿੱਤੀ।
ਪ੍ਰੇਰੀ ਪੌਲੁਸ ਏਸ਼ੀਆ ਵਿੱਚ ਇੰਜੀਲ ਦਾ ਪ੍ਰਚਾਰ ਕਰਨਾ ਚਾਹੁੰਦਾ ਸੀ, ਪਰ ਪਵਿੱਤਰ ਆਤਮਾ ਨੇ ਉਸ ਨੂੰ ਉੱਥੇ ਜਾਣ ਤੋਂ ਰੋਕਿਆ ਅਤੇ ਕਿਸੇ ਹੋਰ ਪਾਸੇ ਵੱਲ ਲੈ ਗਿਆ।
ਉਨ੍ਹਾਂ ਨੂੰ ਬੁਰਾਈ ਕਰਨ ਤੋਂ ਨਹੀਂ ਰੋਕਿਆ ਗਿਆ ਸੀ, ਸਗੋਂ ਪਰਮੇਸ਼ੁਰ ਦੀ ਅਗਵਾਈ ਤੋਂ ਬਿਨਾਂ ਕੰਮ ਕਰਨ ਤੋਂ ਰੋਕਿਆ ਗਿਆ ਸੀ।
ਇਸ ਲਈ ਸੱਚੀ ਆਜ਼ਾਦੀ ਦਾ ਅਰਥ ਇਹ ਨਹੀਂ ਕਿ ਅਸੀਂ ਜੋ ਚਾਹੀਏ ਉਹੀ ਕਰੀਏ। ਸੱਚੀ ਆਜ਼ਾਦੀ ਇਹ ਹੈ ਕਿ ਅਸੀਂ ਪਵਿੱਤਰ ਆਤਮਾ ਨੂੰ “ਹਾਂ” ਕਹੀਏ ਅਤੇ ਲੋੜ ਪੈਣ ‘ਤੇ ਆਪਣੇ ਆਪ ਨੂੰ ਵੀ ਨਾ ਕਹਿ ਸਕੀਏ।
ਸਾਨੂੰ ਪਾਪ ਦੀ ਗੁਲਾਮੀ ਤੋਂ ਇਸ ਲਈ ਆਜ਼ਾਦ ਨਹੀਂ ਕੀਤਾ ਗਿਆ ਕਿ ਅਸੀਂ ਆਪਣੀਆਂ ਹੀ ਇੱਛਾਵਾਂ ਦੇ—ਭਾਵੇਂ ਉਹ ਚੰਗੀਆਂ ਹੀ ਕਿਉਂ ਨਾ ਹੋਣ—ਗੁਲਾਮ ਬਣ ਜਾਈਏ। ਸਾਨੂੰ ਇਸ ਲਈ ਆਜ਼ਾਦ ਕੀਤਾ ਗਿਆ ਹੈ ਕਿ ਪਵਿੱਤਰ ਆਤਮਾ ਦੇ ਰਾਹੀਂ ਮਸੀਹ ਦੇ ਆਪਣੀ ਇੱਛਾ ਨਾਲ ਆਗਿਆਕਾਰੀ ਸੇਵਕ ਬਣੀਏ।
ਮਸੀਹ ਵਿੱਚ ਤੁਹਾਡਾ ਭਰਾ,
ਪ੍ਰੇਰਿਤ ਅਸ਼ੋਕ ਮਾਰਟਿਨ