“ਪਰਮੇਸ਼ੁਰ ਮੁੜ ਬਹਾਲ ਕਰੇਗਾ”
> “ਜਿਨ੍ਹਾਂ ਸਾਲਾਂ ਨੂੰ ਟਿੱਡੀਆਂ ਨੇ ਖਾ ਲਿਆ ਸੀ, ਮੈਂ ਉਹ ਤੁਹਾਨੂੰ ਮੁੜ ਵਾਪਸ ਕਰਾਂਗਾ…” — ਯੋਏਲ 2:25
ਪ੍ਰਭੂ ਆਪ ਤੁਹਾਡੇ ਹੱਕ ਵਿੱਚ ਖੜ੍ਹਾ ਹੋਵੇਗਾ। ਜਿਨ੍ਹਾਂ ਪ੍ਰਾਰਥਨਾਵਾਂ ਨੂੰ ਤੁਸੀਂ ਭੁੱਲਿਆ ਹੋਈਆਂ ਸਮਝ ਲਿਆ ਸੀ, ਉਹਨਾਂ ਦਾ ਉਹ ਉੱਤਰ ਦੇਵੇਗਾ। ਜਿੱਥੇ ਤੁਸੀਂ ਦੇਰੀ, ਸੁੱਕੇਪਨ ਅਤੇ ਨਿਰਾਸ਼ਾ ਦਾ ਅਨੁਭਵ ਕੀਤਾ, ਉੱਥੇ ਉਹ ਆਪਣੀ ਦਇਆ ਪ੍ਰਗਟ ਕਰੇਗਾ। ਜੋ ਗੱਲਾਂ ਮੁਕੀਆਂ ਹੋਈਆਂ ਅਤੇ ਛੱਡੀਆਂ ਹੋਈਆਂ ਲੱਗਦੀਆਂ ਸਨ, ਉਹ ਮੁੜ ਪਰਮੇਸ਼ੁਰ ਦੀ ਕਿਰਪਾ ਅਤੇ ਧਿਆਨ ਹੇਠ ਆਉਣਗੀਆਂ।
ਪ੍ਰਭੂ ਤੁਹਾਡੀ ਜ਼ਿੰਦਗੀ ਤੋਂ ਸ਼ਰਮ ਅਤੇ ਤਿਰਸਕਾਰ ਨੂੰ ਦੂਰ ਕਰੇਗਾ। ਡਰ, ਬੇਜ਼ਤੀ, ਭਰੰਮ ਅਤੇ ਵਾਰ-ਵਾਰ ਆਉਣ ਵਾਲੀਆਂ ਰੁਕਾਵਟਾਂ ਤੁਹਾਡੇ ਭਵਿੱਖ ਦਾ ਅੰਤਿਮ ਫੈਸਲਾ ਨਹੀਂ ਬਣਣਗੀਆਂ। ਪਰਮੇਸ਼ੁਰ ਤੁਹਾਡਾ ਪੱਖ ਲਵੇਗਾ, ਤੁਹਾਡੇ ਵਿਰੁੱਧ ਉੱਠਣ ਵਾਲੀ ਹਰ ਆਵਾਜ਼ ਨੂੰ ਸ਼ਾਂਤ ਕਰੇਗਾ ਅਤੇ ਤੁਹਾਡੀ ਜ਼ਿੰਦਗੀ ਵਿੱਚ ਆਪਣੀ ਸ਼ਾਂਤੀ ਸਥਾਪਿਤ ਕਰੇਗਾ।
ਤੁਸੀਂ ਇਕੱਠੇ ਹੀ ਬਹਾਲੀ ਅਤੇ ਫਲਦਾਇਕਤਾ ਨੂੰ ਵੇਖੋਗੇ। ਜੋ ਖੇਤਰ ਸੁੱਕੇ ਅਤੇ ਬੰਜਰ ਲੱਗਦੇ ਸਨ, ਉਹ ਮੁੜ ਫਲ ਦੇਣ ਲੱਗਣਗੇ। ਬੰਦ ਹੋਏ ਦਰਵਾਜ਼ੇ ਪਰਮੇਸ਼ੁਰ ਦੇ ਸਮੇਂ ਵਿੱਚ ਖੁਲ੍ਹਣਗੇ ਅਤੇ ਮੁਸ਼ਕਲ ਸਮਿਆਂ ਵਿੱਚ ਗੁਆਈ ਹੋਈ ਤੁਹਾਡੀ ਤਾਕਤ ਮੁੜ ਵਾਪਸ ਆਵੇਗੀ। ਪ੍ਰਭੂ ਸਿਰਫ ਤੁਹਾਨੂੰ ਸੰਭਾਲੇਗਾ ਹੀ ਨਹੀਂ, ਪਰ ਤੁਹਾਨੂੰ ਭਰਪੂਰ ਕਰ ਦੇਵੇਗਾ।
ਲੰਬੇ ਇੰਤਜ਼ਾਰ ਤੋਂ ਬਾਅਦ ਪਰਮੇਸ਼ੁਰ ਤੁਹਾਡੀ ਬਹਾਲੀ ਅਤੇ ਵਾਧੇ ਨੂੰ ਤੁਹਾਡੀ ਸੋਚ ਤੋਂ ਵੀ ਵੱਧ ਕਰ ਸਕਦਾ ਹੈ। ਜੋ ਸਾਲ ਵਿਅਰਥ ਲੱਗਦੇ ਸਨ, ਉਹ ਵਿਅਰਥ ਨਹੀਂ ਰਹਿਣਗੇ। ਪਰਮੇਸ਼ੁਰ ਗੁਆਇਆ ਹੋਇਆ ਸਮਾਂ ਵਾਪਸ ਕਰ ਸਕਦਾ ਹੈ, ਟੁੱਟੇ ਹੋਏ ਹੌਸਲੇ ਨੂੰ ਮੁੜ ਖੜ੍ਹਾ ਕਰ ਸਕਦਾ ਹੈ ਅਤੇ ਦਰਦ ਭਰੇ ਮੌਸਮਾਂ ਵਿੱਚੋਂ ਵੀ ਆਸ਼ੀਸ਼ ਪੈਦਾ ਕਰ ਸਕਦਾ ਹੈ। ਜਿਹੜੀਆਂ ਗੱਲਾਂ ਸ਼ਤ੍ਰੂ ਨੇ ਤੁਹਾਨੂੰ ਨੁਕਸਾਨ ਪਹੁੰਚਾਉਣ ਲਈ ਵਰਤੀਆਂ, ਉਹੀ ਤੁਹਾਡੀ ਗਵਾਹੀ ਬਣਣਗੀਆਂ।
ਤੁਸੀਂ ਨਿਸ਼ਚਿਤ ਤੌਰ ਤੇ ਡੂੰਘਾਈ ਨਾਲ ਜਾਣੋਗੇ ਕਿ ਪਰਮੇਸ਼ੁਰ ਤੁਹਾਡੇ ਨਾਲ ਹੈ। ਤੁਸੀਂ ਭਰਪੂਰੀ ਪਾਓਗੇ,ਆਤਮਿਕ ਤੌਰ ਤੇ ਤ੍ਰਿਪਤ ਹੋਵੋਗੇ ਅਤੇ ਬਿਨਾ ਸ਼ਰਮ ਦੇ ਚੱਲੋਗੇ। ਪ੍ਰਭੂ ਤੁਹਾਡੇ ਲਈ ਵੱਡੇ ਕੰਮ ਕਰੇਗਾ ਅਤੇ ਉਸ ਦੀ ਹਜ਼ੂਰੀ ਤੁਹਾਡੀ ਯਾਤਰਾ ਦੇ ਹਰ ਕਦਮ ਵਿੱਚ ਸਪਸ਼ਟ ਦਿਖਾਈ ਦੇਵੇਗੀ।
ਮਸੀਹ ਵਿੱਚ ਤੁਹਾਡਾ ਭਰਾ,
ਪ੍ਰੇਰੀਤ ਅਸ਼ੋਕ ਮਾਰਟਿਨ