ASHOK MARTIN MINISTRIES

ਤੁਹਾਡਾ ਦਰਜਾ ਵਧੇ

*ਤੁਹਾਡਾ ਦਰਜਾ ਵਧੇ*


_`ਇਸ ਲਈ, ਪਰਮੇਸ਼ੁਰ ਦੇ ਪੂਰੇ ਸ਼ਸਤ੍ਰ ਬਸਤ੍ਰ ਧਾਰਨ ਕਰੋ, ਤਾਂ ਜੋ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ, ਅਤੇ ਸਭ ਕੁਝ ਪੂਰਾ ਕਰਕੇ ਸਥਿਰ ਰਹਿ ਸਕੋ।’ ਅਫ਼ਸੀਆਂ 6:13`_

ਜੇਕਰ ਤੁਸੀਂ ਪਰਮੇਸ਼ਰ ਪ੍ਰਤੀ ਗੰਭੀਰ ਨਹੀਂ ਪਾਏ ਜਾਂਦੇ, ਤਾਂ ਤੁਹਾਨੂੰ ਬਿਨਾਂ ਕਿਸੇ ਪਰਦੇ ਦੇ ਪ੍ਰਗਟ ਕੀਤਾ ਜਾਵੇਗਾ, ਭਾਵੇਂ ਤੁਹਾਨੂੰ ਇਹ ਪਸੰਦ ਹੋਵੇ ਜਾਂ ਨਾ, ਭਾਵੇਂ ਤੁਸੀਂ ਸਭ ਤੋਂ ਅਮੀਰ ਆਦਮੀ ਹੋ, ਸ਼ੈਤਾਨ ਤੁਹਾਨੂੰ ਫੜਨ ਦਾ ਰਸਤਾ ਲੱਭ ਲਵੇਗਾ ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਡਾ ਸਦੀਵੀ ਸਿੰਘਾਸਣ ਤੁਹਾਡੇ ਤੋਂ ਖੋਹ ਲਿਆ ਜਾਵੇਗਾ। ਦੁਸ਼ਮਣ ਹਨੇਰੇ ਦੇ ਖੇਤਰ ਵਿੱਚ ਆਪਣੇ ਅਹੁਦਿਆਂ(ਦਰਜਿਆਂ) ਲਈ ਆਪਣਾ ਸਰੀਰ ਤੱਕ ਕੁਰਬਾਨ ਕਰ ਦਿੰਦੇ ਹਨ, ਇੱਥੋਂ ਤੱਕ ਕਿ ਆਪਣੀ ਨੀਂਦ ਵੀ, ਜਦੋਂ ਤੁਸੀਂ ਰਾਤ ਨੂੰ ਸੌਂ ਰਹੇ ਹੁੰਦੇ ਹੋ ਜਾਂ ਗੱਲਾਂ ਕਰ ਰਹੇ ਹੁੰਦੇ ਹੋ, ਉਦੋਂ ਹੀ ਉਹ ਜਾਗਦੇ ਹੁੰਦੇ ਹਨ।

ਬਹੁਤ ਸਾਰੇ ਲੋਕਾਂ ਨੇ ਸਵੇਰ ਦੇ 3 ਵਜੇ ਜਾਦੂ-ਟੂਣੇ ਕਰਨ ਵਾਲਿਆਂ ਨੂੰ ਜਾਨਵਰਾਂ ਦੀ ਸ਼ਕਲ ਵਿੱਚ ਬਦਲਦੇ ਦੇਖਿਆ ਹੈ, ਇਹ ਉਹ ਸਮਾਂ ਹੈ ਜਦੋਂ ਬਹੁਤ ਸਾਰੇ ਲੋਕਾਂ ਨੇ ਪ੍ਰਾਰਥਨਾਵਾਂ ਬੰਦ ਕਰ ਦਿੱਤੀਆਂ ਹੁੰਦੀਆਂ ਹਨ ਜਾਂ ਸੌਂ ਰਹੇ ਹੁੰਦੇ ਹਨ । ਜੇਕਰ ਕਿਸੇ ਖੇਤਰ ਦੇ ਆਦਮੀਆਂ ਕੋਲ ਸੱਚਮੁੱਚ ਦਰਜੇ ਹੁੰਦੇ, ਤਾਂ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਅਜਿਹੀਆਂ ਘਟਨਾਵਾਂ ਨੂੰ ਟਾਲ ਦਿੰਦੀਆਂ, ਭਾਵੇਂ ਉਹ ਸੁੱਤੇ ਪਏ ਹੋਣ। ਤੁਸੀਂ ਜਿਸਨੂੰ ਰੌਸ਼ਨੀ ਦਾ ਪ੍ਰਚਾਰਕ ਹੋਣਾ ਚਾਹੀਦਾ ਹੈ, *”ਸਭ ਠੀਕ ਹੈ”* ਇਹ ਕਹਿੰਦੇ ਹੋਏ ਸੌਂ ਜਾਂਦੇ ਹੋ। ਨਹੀਂ ਜਨਾਬ, ਸਭ ਠੀਕ ਨਹੀਂ ਹੈ, ਜੇ ਪਰਮੇਸ਼ਰ ਤੁਹਾਡੀਆਂ ਅੱਖਾਂ ਖੋਲ੍ਹ ਦੇਵੇ, ਤਾਂ ਤੁਸੀਂ ਹਮੇਸ਼ਾ ਸਾਹ ਲੈਣ ਵਾਂਗ ਪ੍ਰਾਰਥਨਾ ਕਰੋਗੇ। ਕਿਉਂਕਿ ਜਿੱਥੇ ਜਾਦੂ-ਟੂਣੇ ਕਰਨ ਵਾਲੇ ਸਰੀਰਕ ਹੋਣ ਕਰਕੇ ਆਰਾਮ ਕਰ ਸਕਦੇ ਹਨ, ਉੱਥੇ ਭੂਤ ਨਹੀਂ। ਸ਼ੈਤਾਨ ਨੇ ਕਿਹਾ ਕਿ ਉਹ ਇੱਧਰ-ਉੱਧਰ ਘੁੰਮਦਾ ਫਿਰਦਾ ਹੈ ਕਿ ਕਿਸ ਨੂੰ ਤਬਾਹ ਕਰਨਾ ਹੈ।

ਜਦੋਂ ਤੱਕ ਅਸੀਂ ਪਰਮੇਸ਼ਰ ਦੀ ਹਜ਼ੂਰੀ ਨੂੰ ਸੱਦਾ ਦੇਣ ਲਈ ਚਾਨਣ ਮੁਨਾਰਿਆਂ ਵਜੋਂ ਨਹੀਂ ਉੱਠਦੇ ਤਾਂ ਜੋ ਇਹ ਇਲਾਕੇ ਪਰਮੇਸ਼ਰ ਦੇ ਅਧਿਕਾਰ ਅਧੀਨ ਹੋ ਜਾਣ, ਅਸੀਂ ਬੁਰਾਈ ਦੁਆਰਾ ਅਸਫਲ ਹੁੰਦੇ ਰਹਾਂਗੇ। ਕਈ ਵਾਰ, ਬਹੁਤ ਸਾਰੇ ਲੋਕਾਂ ਦਾ ਵਾਸਨਾ ਨਾਲ ਬੱਝੇ ਹੋਣ ਦਾ ਕਾਰਨ ਇਹ ਨਹੀਂ ਹੁੰਦਾ, ਕਿ ਉਹ ਵਾਸਨਾ ਵਿੱਚ ਰਹਿਣਾ ਪਸੰਦ ਕਰਦੇ ਹਨ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਕਦੋਂ ਸ਼ੁਰੂ ਹੋਇਆ, ਕਿਉਂਕਿ ਕੁਝ ਅਜਿਹੀਆਂ ਹਸਤੀਆਂ ਸਨ ਜੋ ਉਸ ਖੇਤਰ ਵਿੱਚ ਵਾਸਨਾ ਦੀਆਂ ਰਿਆਸਤਾਂ ਦੀ ਮੌਜੂਦਗੀ ਨੂੰ ਸੱਦਾ ਦਿੰਦੀਆਂ ਹਨ ਜੋ ਮਨੁੱਖਾਂ ਨੂੰ ਬੰਨ੍ਹਦੀਆਂ ਹਨ। ਜਦੋਂ ਅਸੀਂ ਪ੍ਰਾਰਥਨਾਵਾਂ ਰਾਹੀਂ ਆਪਣੇ ਇਲਾਕਿਆਂ ਵਿੱਚ ਪਰਮੇਸ਼ਰ ਦੀ ਹਜ਼ੂਰੀ ਨੂੰ ਸੱਦਾ ਦਿੰਦੇ ਹਾਂ, ਤਾਂ ਮਨੁੱਖਾਂ ਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਉਹ ਪਰਮੇਸ਼ਰ ਦੇ ਪ੍ਰਕਾਸ਼ ਵਿੱਚ ਕਦੋਂ ਤੁਰਨਾ ਸ਼ੁਰੂ ਕਰਨਗੇ, ਕਿਉਂਕਿ ਅਸੀਂ ਪਰਮੇਸ਼ਰ ਨੂੰ ਮਨੁੱਖਾਂ ਨੂੰ ਹਨੇਰੇ ਦੇ ਬੰਧਨਾਂ ਵਿੱਚੋਂ ਬਾਹਰ ਕੱਢਣ ਲਈ ਆਪਣੇ ਦੂਤਾਂ ਨੂੰ ਭੇਜਣ ਦਾ ਅਧਿਕਾਰ ਦਿੱਤਾ ਹੈ।

ਮਸੀਹ ਵਿੱਚ ਤੁਹਾਡਾ ਭਰਾ,
ਰਸੂਲ ਅਸ਼ੋਕ ਮਾਰਟਿਨ

Leave a Comment

Your email address will not be published. Required fields are marked *

Scroll to Top
Call Now Button