ਹੁਣੇ ਨਿਹਾਲਤਾ(ਉੱਨਤੀ) ਭੇਜੋ!*

ਹੇ ਯਹੋਵਾਹ, ਬੇਨਤੀ ਹੈ, ਬਚਾ ਲੈ, ਹੇ ਯਹੋਵਾਹ, ਬੇਨਤੀ ਹੈ, ਨਿਹਾਲ ਕਰ! -ਜ਼ਬੂਰ 118:25
ਅਸੀਂ ਖੁਸ਼ਹਾਲੀ/ਨਿਹਾਲਤਾ(ਉੱਨਤੀ) ਵਿੱਚ ਵਿਸ਼ਵਾਸ ਕਰਦੇ ਹਾਂ। ਹਾਂ, ਇਸ ਤੋਂ ਸਾਡਾ ਮਤਲਬ ਸਿਰਫ਼ ਆਤਮਿਕ ਤੰਦਰੁਸਤੀ ਅਤੇ ਸਰੀਰਕ ਸਿਹਤ ਹੀ ਨਹੀਂ ਹੈ। ਸਗੋਂ ਸਾਡਾ ਮਤਲਬ ਭੌਤਿਕ ਜਾਂ ਆਰਥਿਕ ਬਰਕਤ ਵੀ ਹੈ। ਜਦੋਂ ਰਸੂਲ ਯੂਹੰਨਾ ਨੇ ਐਲਾਨ ਕੀਤਾ, “ਪਿਆਰਿਆ, ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਜਿਵੇਂ ਤੂੰ ਆਤਮਿਕ ਉੱਨਤੀ ਕਰਦਾ ਹੈ, ਤਿਵੇਂ ਤੂੰ ਸਭਨੀਂ ਗੱਲੀਂ ਉੱਨਤੀ ਕਰੇਂ ਅਤੇ ਤੰਦਰੁਸਤ ਰਹੇਂ।” (3 ਯੂਹੰਨਾ 1:2), ਉਸਦਾ ਇਰਾਦਾ ਅਤੇ ਅਰਥ ਜੀਵਨ ਦੇ ਤਿੰਨ ਵੱਖ-ਵੱਖ ਖੇਤਰਾਂ – ਭੌਤਿਕ, ਸਰੀਰਕ ਅਤੇ ਆਤਮਿਕ – ਦਾ ਹਵਾਲਾ ਦੇਣਾ ਸੀ, ਉਸਦੀ ਤੀਬਰ ਇੱਛਾ ਸੀ ਕਿ ਅਸੀਂ ਆਪਣੇ ਜੀਵਨ ਦੇ ਹਰ ਪਹਿਲੂ ਵਿੱਚ ਪ੍ਰਫੁੱਲਤ ਅਤੇ ਉੱਨਤ ਹੋਈਏ, ਜਾਂ ਫਲਵੰਤ ਹੋਈਏ। ਇਹ ਉੱਨਤੀ ਦਾ ਸਹੀ ਅਰਥ ਹੈ – ਸੰਤੁਲਿਤ, ਮਜ਼ਬੂਤ, ਸੰਪੂਰਨ ਅਤੇ ਸਮਾਨ ਜੀਵਨ ।
“ਖੁਸ਼ਹਾਲੀ” ਲਈ ਯੂਨਾਨੀ ਸ਼ਬਦ “ਯੂਡੂ” ਦਾ ਸ਼ਾਬਦਿਕ ਅਰਥ ਹੈ ਇੱਕ ਚੰਗੀ ਸੜਕ ਜਾਂ ਇੱਕ ਚੰਗੀ ਯਾਤਰਾ। ਇਸਦਾ ਅਰਥ ਸੀ ਇੱਕ ਚੰਗੀ ਅਤੇ ਖੁਸ਼ਹਾਲ ਯਾਤਰਾ। ਜੇਕਰ ਤੁਹਾਡੇ ਕੋਲ ਯਾਤਰਾ ਲਈ ਢੁਕਵੇਂ ਪ੍ਰਬੰਧ ਨਹੀਂ ਸਨ ਤਾਂ ਤੁਹਾਡੀ ਯਾਤਰਾ ਚੰਗੀ ਅਤੇ ਖੁਸ਼ਹਾਲ(ਨਿਹਾਲ) ਨਹੀਂ ਹੋ ਸਕਦੀ – ਜੇਕਰ ਤੁਸੀਂ ਟੁੱਟੇ ਹੋਏ, ਘਾਟੇ ਵਾਲੇ ਅਤੇ ਗਰੀਬੀ ਵਿੱਚ ਹੋ ਅਤੇ ਹਰ ਕਦਮ ‘ਤੇ ਕੁੱਝ ਚਾਹੁੰਦੇ ਹੋ। ਇਸ ਤੋਂ ਇਲਾਵਾ, ਇਹ ਸ਼ਬਦ ਜਿਸਦਾ ਅਨੁਵਾਦ “ਖੁਸ਼ਹਾਲ/ਉੱਨਤ” ਕੀਤਾ ਗਿਆ ਹੈ ਉਹੀ ਯੂਨਾਨੀ ਸ਼ਬਦ ਹੈ ਜੋ ਰਸੂਲ ਪੌਲੁਸ ਨੇ 1 ਕੁਰਿੰਥੀਆਂ 16:2 ਵਿੱਚ ਵਰਤਿਆ ਸੀ ਜਦੋਂ ਉਸਨੇ ਕੁਰਿੰਥੁਸ ਦੇ ਵਿਸ਼ਵਾਸੀਆਂ ਨੂੰ ਹਰ ਹਫ਼ਤੇ ਕੁਝ ਪੈਸਾ ਵੱਖਰਾ ਰੱਖਣ ਲਈ ਕਿਹਾ ਸੀ ਜਿਵੇਂ ਕਿ ਪਰਮੇਸ਼ੁਰ ਨੇ ਉਹਨਾਂ ਨੂੰ ਉੱਨਤ ਕੀਤਾ ਹੈ। _ ਯਕੀਨਨ ਅਤੇ ਬਿਨਾਂ ਸ਼ੱਕ ਉੱਨਤ/ਖੁਸ਼ਹਾਲ ਸ਼ਬਦ ਹੋ ਸਕਦਾ ਹੈ ਅਤੇ ਧਰਮ-ਗ੍ਰੰਥ ਵਿੱਚ ਵਿੱਤੀ ਖੁਸ਼ਹਾਲੀ ਦੇ ਸੰਦਰਭ ਵਿੱਚ ਵਰਤਿਆ ਗਿਆ ਹੈ। ਇਸ ਲਈ ਯਾਦ ਰੱਖੋ, ਗਰੀਬੀ ਧਾਰਮਿਕਤਾ ਪੈਦਾ ਨਹੀਂ ਕਰਦੀ ਅਤੇ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਅੱਜ ਤੋਂ ਖੁਸ਼ਹਾਲ ਹੋਵੋ।
ਮਸੀਹ ਵਿੱਚ ਤੁਹਾਡਾ ਭਰਾ,
ਰਸੂਲ ਅਸ਼ੋਕ ਮਾਰਟਿਨ